ਟੋਡੀ ਮਹਲਾ ੫ ॥
ਹਰਿ ਹਰਿ ਚਰਨ ਰਿਦੈ ਉਰ ਧਾਰੇ ॥
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥ ੧ ॥ ਰਹਾਉ ॥
ਪੁੰਨ ਦਾਨ ਪੂਜਾ ਪਰਮੇਸਰ ਹਰਿ ਕੀਰਤਿ ਤਤੁ ਬੀਚਾਰੇ ॥
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥ ੧ ॥
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥ ੨ ॥ ੧੧ ॥ ੩੦ ॥
          (ਅੰਗ ੭੧੮)

[ਵਿਆਖਿਆ] ਟੋਡੀ ਮਹਲਾ ੫ ॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ । ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ ।੧।ਰਹਾਉ। ਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ । ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ ।੧। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ । ਹੇ ਨਾਨਕ! (ਆਖ—)ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ।੨।੧੧।੩੦। (ਅੰਗ ੭੧੮) ੨੦ ਫਰਵਰੀ ੨੦੧੮
               टोडी महला ५॥ 
हरि हरि चरन रिदै उर धारे ॥
सिमरि सुआमी सतिगुरु अपुना कारज सफल हमारे ॥ १ ॥ रहाउ ॥
पुँन दान पूजा परमेसर हरि कीरति ततु बीचारे ॥
गुन गावत अतुल सुखु पाइआ ठाकुर अगम अपारे ॥ १ ॥
जो जन पारब्रहमि अपने कीने तिन का बाहुरि कछु न बीचारे ॥
नाम रतनु सुनि जपि जपि जीवा हरि नानक कँठ मझारे ॥ २ ॥ ११ ॥ ३० ॥
                      (अँग ७१८)


[विआखिआ] टोडी महला ५ ॥ हे भाई! परमातमा दे चरन सदा आपणे हिरदे विच चँगी तर्हां सांभ रख्ख । आपणे गुरू नूँ मालक प्रभू नूँ सिमर के असां जीवां दे सारे कँम सिरे चड़्ह सकदे हन ।१।रहाउ। हे भाई! सारीआं विचारां दा निचोड़ इह है कि परमातमा दी सिफ़ति-सालाह ही परमातमा दी पूजा है, ते, पुँन-दान है । अपहुँच ते बेअँत मालक-प्रभू दे गुण गांदिआं बेअँत सुख प्रापत कर लईदा है ।१। हे भाई! जिन्हां मनुख्खां नूँ परमातमा ने आपणे (सेवक) बणा लिआ उहनां दे करमां दा लेखा मुड़ नहीं पुछ्छदा । हे नानक! (आख—)मैं भी परमातमा दे रतन (वरगे कीमती) नाम नूँ आपणे गले विच प्रो लिआ है, नाम सुण सुण के जप जप के मैं आतमक जीवन प्रापत कर रिहा हां ।२।११।३०। (अँग ७१८) २० फरवरी २०१८
         todï mhLa 5.
hri hri crn riɗÿ Ūr đary .
simri suÄmï sŧiguru Ȧpuna karj sfL hmary . 1 . rhaŪ .
puɳn ɗan püja prmysr hri kïrŧi ŧŧu bïcary .
gun gavŧ ȦŧuL suķu paĖÄ ţakur Ȧgm Ȧpary . 1 .
jo jn parbɹhmi Ȧpny kïny ŧin ka bahuri kċu n bïcary .
nam rŧnu suni jpi jpi jïva hri nank kɳţ mʝary . 2 . 11 . 30 .
          (Ȧɳg 718) 


[viÄķiÄ] todï mhLa 5. hy ßaË! prmaŧma ɗy crn sɗa Äpņy hirɗy vic cɳgï ŧrɥaɲ saɲß rƻķ , Äpņy gurü nüɳ maLk pɹßü nüɳ simr ky Ȧsaɲ jïvaɲ ɗy sary kɳm siry cŗɥ skɗy hn ,1,rhaŪ, hy ßaË! sarïÄɲ vicaraɲ ɗa nicoŗ Ėh hÿ ki prmaŧma ɗï siᴥfŧi-saLah hï prmaŧma ɗï püja hÿ, ŧy, puɳn-ɗan hÿ , Ȧphuɳc ŧy byȦɳŧ maLk-pɹßü ɗy guņ gaɲɗiÄɲ byȦɳŧ suķ pɹapŧ kr LËɗa hÿ ,1, hy ßaË! jinɥaɲ mnuƻķaɲ nüɳ prmaŧma ny Äpņy (syvk) bņa LiÄ Ūhnaɲ ɗy krmaɲ ɗa Lyķa muŗ nhïɲ puƻċɗa , hy nank! (Äķ—)mÿɲ ßï prmaŧma ɗy rŧn (vrgy kïmŧï) nam nüɳ Äpņy gLy vic pɹo LiÄ hÿ, nam suņ suņ ky jp jp ky mÿɲ Äŧmk jïvn pɹapŧ kr riha haɲ ,2,11,30, (Ȧɳg 718) 20 frvrï 2018
       TODEE, FIFTH MEHL:
I have enshrined the Lord's Feet within my heart.
Contemplating my Lord and Master,
my True Guru, all my affairs have been resolved. ||1||Pause||
The merits of giving donations to charity and devotional
worship come from the Kirtan of the Praises of the Transcendent Lord;
this is the true essence of wisdom.
Singing the Praises of the unapproachable, infinite Lord and Master,
I have found immeasurable peace.||1||
The Supreme Lord God does not consider the merits and
demerits of those humble beings whom He makes His own.
Hearing, chanting and meditating on the jewel of the Naam, I live;
Nanak wears the Lord as his necklace.||2||11||30||
       (Part 718) 
                 
20 February 2018 
     

ਨੋਟ : ਇਹ ਵੈਬ ਸਾਈਟ ਇਕ ਅਜ਼ਾਦ ਸਾਈਟ ਹੈ ਅਤੇ ਇ੍ਹਧਾ ਗੁਰਦੁਆਰਾ ਬੰਗਲਾ ਸਾਹਿਬ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋੲੀ ਰਿਸ਼੍ਤਾ ਨਹੀਂ ਹੈ ॥
© ੨੦੦੦-2013 ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥ .