ਓਪਨ (ਖੁੱਲਾ) ਗੁਰਦੁਆਰਾ ਫਾਉਂਡੇਸ਼ਨ (Open Gurdwara Foundation) ਗੁਰਮੁਖੀ/ਪੰਜਾਬੀ ਤੇ ਸਿੱਖੀ ਦਾ ਜੋ ਅਜ ਦੇ ਦੌਰ'ਚ ਮਾੜਾ ਹਾਲ ਹੈ। ਉਸਨੂੰ ਮੁਖ ਰਖਦਿਆਂ ਹੋਏ ਇਨ੍ਹਾਂ ਕਮੀਆਂ ਨੂੰ ਸੋਧਨ ਵਾਸਤੇ ਸ਼ੁਰੂ ਕੀਤਾ ਹੈ ॥ ਓਪਨ ਗੁਰਦੁਆਰਾ ਫਾਉਂਡੇਸ਼ਨ ਨਾਂ ਤੇ "ਗੁਰੂ ਦੀ ਗੋਲਕ" ਰੱਖਦਾ ਹੈ ਤੇ ਨਾਂ ਹੀ ਸਿੱਧੇ ਜਾਂ ਗੈਰ ਸਿੱਧੇ ਤਰੀਕਿਆਂ ਰਾਹੀ ਤੁਹਾਡੇ ਦਸਵੰਧ ਦੀ ਮੰਗ ਕਰਦਾ ਹੈ ॥ ਇਹ ਉਪਰਾਲਾ ਕੁਝ ਬੁਧੀਜੀਵੀਆਂ ਨੇ ਮਿਲ ਕੇ ਕੀਤਾ ਹੈ ॥
ਇਹ ਸੰਸਥਾ ਖੱਬੇ ਪਖੀ ਜਾ ਸੱਜੇ ਪੱਖੀ ਨਹੀਂ ਹੈ ॥ ਜਾਨੀ ਕਿ ਨਾਂ ਹੀ ਅਸੀਂ ਟਕਸਾਲਾਂ ਜਾ ਡੇਰਿਆਂ ਜਾਂ ਕੀਰਤਨੀ ਜੱਥਿਆਂ ਨੂੰ ਮੰਨਦੇ ਹਾਂ ਜਾ ਫੇਰ ਸਿਖ ਮਿਸ਼ਨਰੀ ਵਰਗੀ ਸੰਸਥਾਵਾਂ ਦੀ ਸੋਚ ਨਾਲ ਸਹਿਮਤ ਹਾਂ ॥ ਅਸੀਂਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ'ਚ ਜੋ ਸਿੱਖਿਆ ਹੈ ਉਸਨੂੰ ਹੀ ਗੁਰੂ ਦੀ ਬਾਣੀ ਸਮਝਦੇ ਹਾਂ ॥ ਇਥੋਂ ਤਕ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਭੀ ਅਸੀਂ ਉਹ ਦਰਜਾ ਨਹੀਂ ਦੇਂਦੇ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਂਦੇ ਹਾਂ ॥ ਇਹ ਦਰਜਾ ਅਸੀਂ ਰਾਗਮਾਲਾ ਨੂ ਭੀ ਨਹੀਂ ਦੇਂਦੇ ਹਾਂ ਕਿਉਂਕਿ ਰਾਗਮਾਲਾ ਗੁਰਬਾਣੀ ਨਹੀਂ ਹੈ ॥ ਅਸੀਂ ਅਪਨੀ ਸੋਚ ਕਿਸੇ ਤੇ ਥੋਪਦੇ ਨਹੀਂ ਹਾਂ ਨਾ ਹੀ ਕਿਸੇ ਬਹਿਸ'ਚ ਪੈਂਦੇ ਹਾਂ ॥ ਅਤੇ ਅਸੀਂ ਬਾਕੀਆਂ ਤੋਂ ਭੀ ਇਹੀ ਉੱਮੀਦ ਕਰਦੇ ਹਾਂ ॥